ਪਾਠ - 3
ਬੇਸਿਕਸ ਆਫ ਐੱਚ. ਟੀ. ਐੱਮ. ਐੱਲ - 1
ਅਭਿਆਸ (Exercise)
- HTML ਦਾ ਪੂਰਾ ਨਾਮ ਹਾਇਪਰ ਟੈਕਸਟ ਮਾਰਕਅਪ ਲੈਂਗੁਏਜ ਹੈ। ਇਹ ਵੈੱਬ ਬ੍ਰਾਊਜ਼ਰ ਨੂੰ ਦੱਸਦੀ ਹੈ ਕਿ ਵੈੱਬ ਪੇਜ ਨੂੰ ਸਕਰੀਨ ਉੱਤੇ ਕਿਵੇਂ ਪੇਸ਼ ਕਰਨਾ ਹੈ।
- HTML ਡਾਕੂਮੈਂਟ ਵਿੱਚ ਟੈਗ ਵਰਤੇ ਜਾਂਦੇ ਹਨ। ਟੈਗ ਅਸਲ ਵਿੱਚ ਨਿਰਦੇਸ਼ ਜਾਂ ਹਦਾਇਤਾਂ ਹੁੰਦੇ ਹਨ।
- HTML ਦੇ ਟੈਗਜ਼ ਦੀਆਂ ਦੋ ਕਿਸਮਾਂ ਹੁੰਦੀਆਂ ਹਨ। ਇਹ ਹਨ ਕੰਟੇਨਰ ਟੈਗ ਅਤੇ ਐਂਪਟੀ ਟੈਗ।
- ਕੰਟੇਨਰ ਟੈਗ ਵਿੱਚ ਦੋ ਟੈਗ ਵਰਤੇ ਜਾਂਦੇ ਹਨ। ਇਹ ਸ਼ੁਰੂ ਕਰਨ ਲਈ ਤੇ ਦੂਸਰਾ ਸਮਾਪਤ ਕਰਨ ਲਈ।
- ਐਂਪਟੀ ਟੈਗ ਇੱਕ ਇਕੱਲਾ ਟੈਗ ਹੁੰਦਾ ਹੈ। ਇਸ ਵਿੱਚ ਸਮਾਪਤੀ ਲਈ ਕੋਈ ਟੈਗ ਨਹੀਂ ਵਰਤਿਆ ਜਾਂਦਾ।
- HTML ਡਾਕੂਮੈਂਟ ਦੇ ਮੁੱਖ ਤੌਰ ਤੇ ਦੋ ਹਿੱਸੇ ਹੁੰਦੇ ਹਨ। ਇੱਕ ਹੈੱਡ (Head) ਅਤੇ ਦੂਸਰੀ ਬਾਡੀ (Body).
- ਹੈਡ ਵਾਲਾ ਭਾਗ <Head> ਅਤੇ </Head> ਟੈਗ ਵਿੱਚ ਬੰਦ ਹੁੰਦਾ ਹੈ।
- ਬਾਡੀ ਵਾਲਾ ਭਾਗ <Body> ਅਤੇ </Body> ਟੈਗ ਵਿੱਚ ਬੰਦ ਹੁੰਦਾ ਹੈ।
- HTML ਵਿੱਚ ਤਿੰਨ ਪ੍ਰਕਾਰ ਦੀਆਂ ਲਿਸਟਾਂ ਵਰਤੀਆਂ ਜਾਂਦੀਆਂ ਹਨ। ਇਹ ਹਨ, ਅਨ-ਆਰਡਰਡ ਲਿਸਟ, ਆਰਡਰਡ ਲਿਸਟ ਅਤੇ ਡੈਫੀਨੇਸ਼ਨ ਲਿਸਟ।
- ਸੂਚੀ (ਲਿਸਟ) ਅੱਗੇ ਬੂਲੇਟ ਲਗਾਉਣ ਲਈ ਅਨ-ਆਰਡਰਡ ਲਿਸਟ, ਨੰਬਰ ਲਗਾਵਉਣ ਲਈ ਆਰਡਰਡ ਲਿਸਟ, ਸ਼ਬਦ ਅਤੇ ਉਸ ਦੀ ਪਰਿਭਾਸ਼ਾ ਦੇਣ ਲਈ ਡੈਫੀਨੇਸ਼ਨ ਲਿਸਟ ਦਾ ਇਸਤੇਮਾਲ ਕੀਤਾ ਜਾਂਦਾ ਹੈ।